Update

6/random/ticker-posts

Header Ads Widget

“मंजिल चाहे कितनी भी ऊंची क्यों ना हो, रास्ता हमेशा पैरों के नीचे ही होता है

पूजा पुंडरक की पंजाबी कविताएं


ਇਕ ਪੈੜ ....

ਜੋ ਤੁਸਾਂ ਦੇ ਆਬਾ- ਏ -ਅਜ਼ਦਾਦ ਨੇ ਨਹੀਂ ਕੀਤਾ,
ਤੂੰ ਕਿਵੇਂ ਕਰ ਸਕਨੀ ਏ।
ਜਿੱਥੇ ਤੁਸਾਂ ਦੇ ਆਬਾ-ਏ-ਅਜ਼ਦਾਦ ਨਹੀਂ ਅੱਪੜੇ,
ਤੂੰ ਕਿਵੇਂ ਜਾ ਸਕਨੀ ਏ।
ਕਿਵੇਂ ਸਮਝਾਵਾਂ ਅਸਾਂ ਤੇ ਆਬਾ -ਏ- ਅਜ਼ਦਾਦ
ਵਿਚ ਬੜਾ ਫਰਕ ਏ।
ਪਹਿਲੜਾ ਸਮਾਜ ਨਹੀਂ ਇਹ ,
ਕਿਉਂ ਤੁਸਾਂ ਦੀ ਸੋਚ ਦਾ ਬੇੜਾ ਗ਼ਰਕ ਏ।
ਅਰਸੇ਼ ਬੀਤ ਗਏ ਉਹਨਾਂ ਨੂੰ ,
ਹਰ ਕਵਾਇਦ ਅਪਣਾਈ ਨਹੀਂ ਜਾ ਸਕਣੀ ,
ਰਮਣੀਕ ਹਰ ਸੋਚ ਅਪਣਾਵਾਂਗੇ,
ਪਰ ਖਬੀਸ ਸਲਹਾਈ ਨਹੀਂ ਜਾ ਸਕਣੀ।
ਗੁਸਤਾਖੀ ਲਈ ਤੋਬਾ
ਪਰ ਅਸਾਂ ਤਾਂ ਸੱਚ ਕਹਿਣ ਦੀ ਤੌਫ਼ੀਕ ਕੀਤੀ ਏ,
ਘੜਦੇ ਰਹੋ ਤਦਬੀਰਾਂ ,
ਅੱਲਾਹ ਨੇ ਜਿਹੋ ਜਿਹੀ ਸੋਚ ਸਮਝ ਦਿੱਤੀ ਏ।
ਜੋ ਆਬਾ-ਏ-ਅਜ਼ਦਾਦ ਹੋਰਾਂ ਨਹੀਂ ਕੀਤਾ ,
ਉਹ ਹੁਣ ਅਸਾਂ ਨੇ ਕਰਨਾ ਏ,
ਮਕਬੂਲੀਅਤ ਦੇ ਸਰਦਲ ਤੇ ਇਕ ਪੈੜ
"ਪੂਜਾ" ਅਸਾਂ ਨੇ ਵੀ ਧਰਨਾ ਏ ।


ਪੱਥਰ ਨੇ ਸਰੀਰ ਸਾਡੇ


ਗੁਲ-ਬਦਨ ਨਹੀਂ ਹਾਂ ,ਪੱਥਰ ਨੇ ਸਰੀਰ ਸਾਡੇ ।
ਕਦੇ ਨਹੀਂ ਦੌਲਤ ਖਾਤਿਰ,ਮਰਦੇ ਜ਼ਮੀਰ ਸਾਡੇ ।

ਤੂੰ ਬੇਸ਼ੱਕ ਬੋਲੀ, ਜੇ ਕਦੇ ਖਬੀਸ਼ ਲਿਖਾਂਗੀ ਮੈਂ।
ਨਜ਼ਰ ਟਿਕਾ ਰੱਖ,ਪਾਕ ਹਰ ਚੀਜ਼ ਲਿਖਾਂਗੀ ਮੈਂ।

ਤੂੰ ਫੁੱਲਾਂ ਦੀ ਥਾਂ ਤੇਲ ਖਿੰਡਾ ਲੈਂ ਮੇਰੀਆਂ ਰਾਹਾਂ ਤੇ ,
ਪਕੜ ਮਜ਼ਬੂਤ ਹੈ ਮੇਰੀ,ਇੰਝ ਨਹੀਂ ਡਿੱਗਾਂਗੀ ਮੈਂ।

ਭਾਵੇਂ ਅੱਗੇ ਝੂਠ ਹੋਵੇ,ਲਿਖਣਾ ਉਹੀ ਜੋ ਸੱਚ ਹੋਵੇਗਾ
ਇਸ ਕਲਮ 'ਚ ਪੱਥਰ, ਪੱਥਰ ਤੇ ਕੱਚ ,ਕੱਚ ਹੋਵੇਗਾ।

ਕਿਸੇ ਨੂੰ ਹਰਾਉਣਾ, ਨਹੀਂ ਬਣਿਆ ਇਰਾਦਾ ਮੇਰਾ,
ਇਸ ਵਿੱਚ ਕੀ ਏ ਦੱਸ ਮੈਨੂੰ, ਕੋਈ ਫਾਇਦਾ ਮੇਰਾ।

ਆਪਣੇ ਰਾਹ ਤੇ ਚੱਲ ਰਹੀ ਹਾਂ,ਹਮੇਸ਼ਾ ਹੀ ਚੱਲਾਂਗੀ।
ਚੱਲੀ ਹਾਂ "ਪੁੰਡਰਕ" ,ਤਾਂ ਨਵੀਂ ਮੰਜ਼ਿਲ ਵੀ ਮੱਲਾਂਗੀ।।


ਚੇਤੇ ਹੈ ਨਾ! ਉਹ ਮਾਂ


ਚੇਤੇ ਹੈ ਨਾ ! ਉਹ ਮਾਂ ,
ਜਿਸਦੀ ਉਲਫ਼ਤ ਤੈਨੂੰ ਸਭ ਤੋਂ ਪਿਆਰੀ ਲੱਗਦੀ ਸੀ।
ਚੇਤੇ ਹੈ ਨਾ! ਉਹ ਨਾਂ ,
ਜਿਸਦੀ ਗੋਦੀ ਤੈਨੂੰ ਸਵਰਗ ਤੋਂ ਨਿਆਰੀ ਲੱਗਦੀ ਸੀ।
ਜਾਂ ਫਿਰ ਤੂੰ ਭੁਲਾ ਦਿੱਤਾ?
ਬਿਰਧ ਆਸ਼ਰਮ ਵਿੱਚ ਰੁਲਾ ਦਿੱਤਾ?
ਜਦੋਂ ਬਾਪੂ ਦੀ ਮਾਰ ਪੈਂਦੀ ,ਲੁਕਾ ਕੇ ਰੱਖਦੀ ਸੀ।
ਚੇਤੇ ਹੈ ਨਾ ,ਉਹ ਮਾਂ!
ਜਿਸਦੀ ਉਲਫ਼ਤ ਸਭ ਤੋਂ ਪਿਆਰੀ ਲੱਗਦੀ ਸੀ ।
ਜਿਸ ਕੋਲ! ਕਦੇ ਭਾਵੇਂ ਨਾ ਫੁੱਟੀ ਕੌੜੀ ਹੁੰਦੀ ਸੀ।
ਪਰ ਉਹ ਤੇਰੇ ਲਈ ਚੂਰੀ ਹੀ ਕੁੱਟਦੀ ਹੁੰਦੀ ਸੀ।
ਤੈਨੂੰ "ਮੇਰਾ ਹੀਰਾ"ਕਹਿਕੇ ਰਹਿੰਦੀ ਨਿੱਘਦੀ ਸੀ।
ਚੇਤੇ ਹੈ ਨਾ! ਉਹ ਮਾਂ!
ਜਿਸਦੀ ਉਲਫ਼ਤ ਸਭ ਤੋਂ ਪਿਆਰੀ ਲੱਗਦੀ ਸੀ।
ਚੇਤੇ ਹੈ ਨਾ! ਉਹ ਨਾਂ!
ਜਿਸਦੀ ਗੋਦੀ ਸਵਰਗ ਤੋਂ ਨਿਆਰੀ ਲੱਗਦੀ ਸੀ।
ਜਾਂ ਫਿਰ ਤੂੰ ਭੁਲਾ ਦਿੱਤਾ ?
ਬਿਰਧ ਆਸ਼ਰਮ ਵਿੱਚ ਰੁੱਲਾ ਦਿੱਤਾ?
                                     

 ਪੂਜਾ ਪੁੰਡਰਕ  ਸ਼ਹਿਰ -ਮੂਣਕ, ਜ਼ਿਲਾ -ਸੰਗਰੂਰ ਸੰਪਰਕ -7401000274
                                     
                                     
                                     

                                     
    

Post a Comment

1 Comments